ਕਲੀਨਿਕ 'ਚ ਡਾਕਟਰ ਚਲਾਉਂਦਾ ਸੀ ਗੈਰ-ਕਨੂੰਨੀ ਕੰਮ! ਉੱਤੋਂ ਪੈ ਗਿਆ ਛਾਪਾ ਤਾਂ ਡਰਦੇ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ! |

2024-01-24 0

ਲੁਧਿਆਣਾ ਸ਼ਹਿਰ ਦੇ ਇਸ ਕਲੀਨਿਕ 'ਚ ਘਟੀਆ ਕੰਮ ਹੁੰਦਾ ਸੀ ਜੀ ਹਾਂ ਇਸ ਕਲੀਨਿਕ ’ਚ ਗੈਰ-ਕਾਨੂੰਨੀ ਰੂਪ ’ਚ ਲਿੰਗ ਨਿਰਧਾਰਿਤ ਟੈਸਟ ਕੀਤਾ ਜਾਂਦਾ ਸੀ ਤੇ ਹੁਣ ਇਹਨਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮੁੰਡੀਆਂ ਕਲਾਂ ਵਿਖੇ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਇਸ ਸਕੈਨ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ ਟੀਮ ਨੇ ਇਕ ਸਕੈਨ ਮਸ਼ੀਨ ਬਰਾਮਦ ਕੀਤੀ ਹੈ।ਜਾਣਕਾਰੀ ਅਨੁਸਾਰ ਪਿੰਡ ਮੁੰਡੀਆ ਕਲਾਂ ਲੁਧਿਆਣਾ ਵਿਖੇ ਅਣ-ਅਧਿਕਾਰਤ ਤੌਰ ’ਤੇ ਚੱਲ ਰਹੇ ਸਕੈਨ ਸੈਂਟਰ ਤੇ ਛਾਪਾ ਮਾਰ ਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਕੇ ਗੁਪਤ ਸੂਚਨਾ ਮਿਲਣ 'ਤੇ ਇਹ ਕਾਰਵਾਈ ਕੀਤੀ ਗਈ ਛਾਪੇਮਾਰੀ ਤੋਂ ਬਚਣ ਲਈ ਮੁਲਜ਼ਮ ਨੇ ਕਲੀਨਿਕ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਸਕੈਨਿੰਗ ਮਸ਼ੀਨ ਵੀ ਸੁੱਟ ਦਿੱਤੀ।
.
The doctor was doing illegal work in the clinic! The raid fell from there, then the scared jumped from the first floor!
.
.
.
#ludhiananews #punjabnews #ludhianapolice

Videos similaires